[May 29, 2023, Monday 04:30 AM. IST]
www.sgpc.net
official website
rwgu DnwsrI bwxI Bgq kbIr jI kI
|
<> siqgur pRswid ]
|
rwm ismir rwm ismir rwm ismir BweI ] rwm nwm ismrn ibnu bUfqy AiDkweI ]1] rhwau ] binqw suq dyh gRyh sMpiq suKdweI ] ien@ mY kCu nwih qyro kwl AvD AweI ]1] Ajwml gj ginkw piqq krm kIny ] qyaU auqir pwir pry rwm nwm lIny ]2] sUkr kUkr join BRmy qaU lwj n AweI ] rwm nwm Cwif AMimRq kwhy ibKu KweI ]3] qij Brm krm ibiD inKyD rwm nwmu lyhI ] gur pRswid jn kbIr rwmu kir snyhI ]4]5] |
somvwr, 15 jyT (sMmq 555 nwnkSwhI) | (AMg: 692) |
rwgu DnwsrI bwxI Bgq kbIr jI kI <> siqgur pRswid ]ਹੇ ਭਾਈ! ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ । ਸਦਾ ਰਾਮ ਦਾ ਸਿਮਰਨ ਕਰ । ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ (ਵਿਕਾਰਾਂ ਵਿਚ) ਡੁੱਬਦੇ ਹਨ ।੧।ਰਹਾਉ। ਵਹੁਟੀ, ਪੁੱਤਰ, ਸਰੀਰ, ਘਰ, ਦੌਲਤ ਇਹ ਸਾਰੇ ਸੁਖ ਦੇਣ ਵਾਲੇ ਜਾਪਦੇ ਹਨ, ਪਰ ਜਦੋਂ ਮੌਤ-ਰੂਪ ਤੇਰਾ ਅਖ਼ੀਰਲਾ ਸਮਾ ਆਇਆ, ਤਾਂ ਇਹਨਾਂ ਵਿਚੋਂ ਕੋਈ ਭੀ ਤੇਰਾ ਆਪਣਾ ਨਹੀਂ ਰਹਿ ਜਾਇਗਾ ।੧। ਅਜਾਮਲ, ਗਜ, ਗਨਿਕਾ ਇਹ ਵਿਕਾਰ ਕਰਦੇ ਰਹੇ, ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ, ਤਾਂ ਇਹ ਭੀ (ਇਹਨਾਂ ਵਿਕਾਰਾਂ ਵਿਚੋਂ) ਪਾਰ ਲੰਘ ਗਏ ।੨। (ਹੇ ਸੱਜਣ!) ਤੂੰ ਸੂਰ, ਕੁੱਤੇ ਆਦਿਕ ਦੀਆਂ ਜੂਨੀਆਂ ਵਿਚ ਭਟਕਦਾ ਰਿਹਾ, ਫਿਰ ਭੀ ਤੈਨੂੰ (ਹੁਣ) ਸ਼ਰਮ ਨਹੀਂ ਆਈ (ਤੂੰ ਅਜੇ ਭੀ ਨਾਮ ਨਹੀਂ ਸਿਮਰਦਾ) । ਪਰਮਾਤਮਾ ਦਾ ਅੰਮ੍ਰਿਤ-ਨਾਮ ਵਿਸਾਰ ਕੇ ਕਿਉਂ (ਵਿਕਾਰਾਂ ਦਾ) ਜ਼ਹਿਰ ਖਾ ਰਿਹਾ ਹੈਂ? ।੩। (ਹੇ ਭਾਈ!) ਸ਼ਾਸਤ੍ਰਾਂ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ, ਤੇ ਸ਼ਾਸਤ੍ਰਾਂ ਵਿਚ ਕਿਨ੍ਹਾਂ ਕੰਮਾਂ ਬਾਰੇ ਮਨਾਹੀ ਹੈ ਇਹ ਵਹਿਮ ਛੱਡ ਦੇਹ, ਤੇ ਪਰਮਾਤਮਾ ਦਾ ਨਾਮ ਸਿਮਰ । ਹੇ ਦਾਸ ਕਬੀਰ! ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਪਿਆਰਾ (ਸਾਥੀ) ਬਣਾ ।੪।੫। ਸ਼ਬਦ ਦਾ ਭਾਵ : ਪਰਮਾਤਮਾ ਦਾ ਨਾਮ ਸਿਮਰੋ ਇਹੀ ਹੈ ਸਦਾ ਦਾ ਸਾਥੀ, ਤੇ ਇਸ ਦੀ ਬਰਕਤਿ ਨਾਲ ਬੜੇ ਬੜੇ ਵਿਕਾਰੀ ਭੀ ਤਰ ਜਾਂਦੇ ਹਨ । ਕਰਮ-ਕਾਂਡ ਦੇ ਭੁਲੇਖਿਆਂ ਵਿਚ ਨਾਹ ਪਵੋ ।
RAAG DHANAASAREE, THE WORD OF DEVOTEE KABEER JEE: ONE UNIVERSAL CREATOR GOD. BY THE GRACE OF THE TRUE GURU:Remember the Lord, remember the Lord, remember the Lord in meditation, O Siblings of Destiny. Without remembering the Lords Name in meditation, a great many are drowned. || 1 || Pause || Your spouse, children, body, house and possessions you think these will give you peace. But none of these shall be yours, when the time of death comes. || 1 || Ajaamal, the elephant, and the prostitute committed many sins, but still, they crossed over the world-ocean, by chanting the Lords Name. || 2 || You have wandered in reincarnation, as pigs and dogs did you feel no shame? Forsaking the Ambrosial Name of the Lord, why do you eat poison? || 3 || Abandon your doubts about dos and donts, and take to the Lords Name. By Gurus Grace, O servant Kabeer, love the Lord. || 4 || 5 ||
www.sgpc.net
Monday, 15th Jayth (Samvat 555 Nanakshahi) (Page: 692)